FASALFOUNDATION
CORRUPTION
ਭ੍ਰਿਸ਼ਟਾਚਾਰ ਦਾ ਮੂਲ ਅਰਥ ਹੈ, ਇਮਾਨਦਾਰੀ ਦੀ ਘਾਟ ਜਾਂ ਬੇਈਮਾਨੀ ਦੇ ਲਾਭ ਲਈ ਕਿਸੇ ਦਾ ਅਧਿਕਾਰ ਵਰਤਣਾ । ਭ੍ਰਿਸ਼ਟਾਚਾਰ ਦੀ ਬੁਰਾਈ ਭਾਰਤੀ ਸਮਾਜ ਦੀਆਂ ਜੜ੍ਹਾਂ ਵਿੱਚ ਡੂੰਘੀ ਫੈਲ ਗਈ ਹੈ। ਕੋਈ ਵੀ ਖੇਤਰ ਅਜਿਹਾ ਨਹੀਂ ਜੋ ਕਿ ਭ੍ਰਿਸ਼ਟਾਚਾਰ ਤੋਂ ਨਿਰਲੇਪ ਹੈ। ਇਹ ਇਕ ਜ਼ਹਿਰ ਹੈ ਜੋ ਗਲਤ ਲੋਕਾਂ ਦੇ ਮਨ ਵਿੱਚ ਫੈਲ ਚੁੱਕਾ ਹੈ, ਜੋ ਆਪਣੇ ਵਿਅਕਤੀਗਤ ਲਾਭ ਲਈ ਆਪਣੀ ਤਾਕਤ ਅਤੇ ਅਹੁਦੇ ਦੀ ਦੁਰਵਰਤੋਂ ਕਰਦੇ ਹਨ।
ਚਿੰਤਾ ਦਾ ਵੱਡਾ ਕਾਰਨ ਇਹ ਹੈ ਕਿ ਭ੍ਰਿਸ਼ਟਾਚਾਰ ਰਾਜਨੀਤਿਕ ਪ੍ਰਣਾਲੀਆਂ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਸਮਾਜ ਨੂੰ ਸ਼ਾਸਨ ਦੇਣ ਵਾਲੇ ਕਾਨੂੰਨ ਦੀ ਸਰਵਉਚ ਮਹੱਤਤਾ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਭਾਰਤ ਵਿੱਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ। ਇਹ ਪੁਰਾਣੇ ਜ਼ਮਾਨੇ ਤੋਂ ਹੀ ਸਮਾਜ ਵਿੱਚ ਪ੍ਰਚੱਲਿਤ ਹੈ। ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੇ ਭਾਰਤ ਦੀ ਕੇਂਦਰੀ, ਸੂਬਾਈ ਅਤੇ ਸਥਾਨਕ ਸਰਕਾਰੀ ਏਜੰਸੀਆਂ ਦੀ ਦੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਨਾ ਸਿਰਫ ਇਸ ਨੇ ਆਰਥਿਕਤਾ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਤੋਂ ਰੋਕਿਆ ਹੈ, ਪਰ ਦੇਸ਼ ਦੇ ਵਿਕਾਸ ਨੂੰ ਠੱਪ ਕਰਕੇ ਰੱਖ ਦਿੱਤਾ ਹੈ।
ਇਹੀ ਸਮਾਜ ਵਿੱਚ ਅਮੀਰ ਅਤੇ ਗਰੀਬਾਂ ਵਿਚਕਾਰ ਸਮਾਜਿਕ ਅਤੇ ਆਰਥਿਕ ਫਰਕ ਦਾ ਵੱਡਾ ਕਾਰਨ ਹੈ।ਸਿਰਫ਼ ਉੱਚੇ ਅਹੁਦਿਆਂ ਤੇ ਬੈਠੇ ਅਧਿਕਾਰ ਹੀ ਨਹੀਂ, ਬਲਕਿ ਆਮ ਲੋਕ ਵੀ ਇਸ ਸਮੱਸਿਆ ਲਈ ਜ਼ਿੰਮੇਵਾਰ ਹਨ। ਕੰਮ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਜਾਂ ਅਪਰਾਧ ਤੋਂ ਬਚਣ ਲਈ ,ਲੋਕ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਹਨ ਅਤੇ ਇਸ ਤਰ੍ਹਾਂ ਉਹ ਖ਼ੁਦ ਵੀ ਇੱਕ ਦੁਸ਼ਟ ਅਪਰਾਧ ਦਾ ਹਿੱਸਾ ਬਣ ਜਾਂਦੇ ਹਨ। ਅੱਜ ਕੱਲ੍ਹ ਲੋਕ ਸਿਰਫ ਗਲਤ ਕੰਮਾਂ ਵੱਲ ਹੀ ਨਹੀਂ , ਬਾਲ ਕੇ ਸਹੀ ਕੰਮ ਨੂੰ ਸਮੇਂ ਤੇ ਕਰਵਾਉਣ ਲਈ ਵੀ ਰਿਸ਼ਵਤ ਦੇਣ ਲੱਗ ਪਏ ਹਨ । ਭ੍ਰਿਸ਼ਟਾਚਾਰ ਨਾਂ ਦਾ ਕਿਹੜਾ ਸਾਡੇ ਭਾਰਤੀ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਰਾਸ਼ਟਰ ਨੂੰ ਇਸ ਤੋਂ ਕਿਵੇਂ ਬਚਾਇਆ ਜਾਵੇ ਇਹ ਇਕ ਅਜਿਹਾ ਸਵਾਲ ਹੈ ਜੋ ਮਨ ਉਲਝਣਾਂ ਵਿੱਚ ਪਾਉਂਦਾ ਹੈ।
ਭਾਰਤ ਦੇ ਲੋਕ ਜਾਗਰੂਕ ਨਹੀਂ ਹਨ। ਉਹ ਸਮਾਜ ਵਿੱਚ ਪ੍ਰਚੱਲਤ ਸਮਾਜ ਵਿਰੋਧੀ ਬੁਰਾਈਆਂ ਵਿਰੁੱਧ ਆਪਣੀ ਆਵਾਜ਼ ਉਠਾਉਣ ਤੋਂ ਡਰਦੇ ਹਨ। ਭ੍ਰਿਸ਼ਟ ਅਧਿਕਾਰੀਆਂ ਉੱਤੇ ਲਗਾਈਆਂ ਜਾਣ ਵਾਲੀਆਂ ਸਜ਼ਾਵਾਂ ਵੀ ਢੁੱਕਵੀਆਂ ਨਹੀਂ ਹਨ। ਨੈਤਿਕ ਅਤੇ ਅਧਿਆਤਮਿਕ ਕਦਰਾਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਮਹੱਤਵ ਨਾ ਦੇਣਾ ਵੀ ਸਮਾਜਿਕ ਨੈਤਿਕਤਾ ਦੇ ਪੱਧਰ ਵਿੱਚ ਘਾਟਾ ਪਾ ਰਿਹਾ ਹੈ।ਇਸ ਬੁਰਾਈ ਨੂੰ ਖਤਮ ਕਰਨ ਲਈ ਠੋਸ ਅਤੇ ਮਜ਼ਬੂਤ ਕਦਮ ਲੈਣ ਦੀ ਲੋੜ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਨਜਿੱਠਣ ਲਈ ਫਾਸਟ ਟਰੈਕ ਅਦਾਲਤਾਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਸਾਰੇ ਮਾਮਲਿਆਂ ਨੂੰ ਇੱਕ ਨਿਰਧਾਰਿਤ ਸਮੇਂ ਦੇ ਅੰਦਰ ਅੰਦਰ ਹੱਲ ਕੀਤਾ ਜਾਣਾ ਚਾਹੀਦਾ ਹੈ।
ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਭਾਰੀ ਜੁਰਮਾਨੇ ਲਗਾਏ ਜਾਣੇ ਚਾਹੀਦੇ ਹਨ। ਦੇਸ਼ ਦੀ ਭਲਾਈ ਲਈ ਇਸ ਤਰ੍ਹਾਂ ਦਾ ਮਾਹੌਲ ਤਿਆਰ ਕਰਨ ਦੀ ਲੋੜ ਹੈ,ਜਿਸ ਵਿੱਚ ਚੰਗੇ ਇਮਾਨਦਾਰ ਅਤੇ ਦੇਸ਼ ਭਗਤਾਂ ਲੋਕਾਂ ਨੂੰ ਬੜਾਵਾ ਮਿਲੇ।
ਭ੍ਰਿਸ਼ਟਾਚਾਰ ਸਾਡੇ ਸਮਾਜ ਨੂੰ ਦਿਨੋਂ ਦਿਨ ਘੁਣ ਵਾਂਗੂੰ ਖਾਂਦਾ ਜਾ ਰਿਹਾ ਹੈ। ਰਿਸ਼ਵਤ ਲੈਣਾ ਅਤੇ ਦੇਣਾ ਦੋਨੋਂ ਹੀ ਗੁਨਾਹ ਹੈ। ਫਸਲ ਫਾਊਂਡੇਸ਼ਨ ਵੱਲੋਂ ਦੇਸ਼ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
www.fasalfoundation.com
ਭ੍ਰਿਸ਼ਟਾਚਾਰ ਸਾਡੇ ਸਮਾਜ ਨੂੰ ਦਿਨੋਂ ਦਿਨ ਘੁਣ ਵਾਂਗੂੰ ਖਾਂਦਾ ਜਾ ਰਿਹਾ ਹੈ। ਰਿਸ਼ਵਤ ਲੈਣਾ ਅਤੇ ਦੇਣਾ ਦੋਨੋਂ ਹੀ ਗੁਨਾਹ ਹੈ। ਫਸਲ ਫਾਊਂਡੇਸ਼ਨ ਵੱਲੋਂ ਦੇਸ਼ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
www.fasalfoundation.com
Comments
Post a Comment