FASAL FOUNDATION
HELP
ਸਾਡੇ ਸਮਾਜ ਵਿੱਚ ਕੁਝ ਅਜਿਹੇ ਲੋੜਵੰਦ ਲੋਕ ਹਨ । ਜਿਨ੍ਹਾਂ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ।ਅਸੀਂ ਮਦਦ ਕਈ ਤਰ੍ਹਾਂ ਨਾਲ ਕਰ ਸਕਦੇ ਹਾਂ। ਜਿਹਨਾਂ ਨੂੰ ਕੱਪੜਿਆਂ ਦੀ ਲੋੜ ਹੁੰਦੀ ਹੈ । ਉਨ੍ਹਾਂ ਨੂੰ ਕੱਪੜੇ ਦੇ ਕੇ। ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ, ਉਨ੍ਹਾਂ ਨੂੰ ਪੈਸੇ ਦੇ ਕੇ । ਜਿਨ੍ਹਾਂ ਨੂੰ ਦਵਾਈ ਦੀ ਲੋੜ ਹੈ ,ਉਨ੍ਹਾਂ ਨੂੰ ਦਵਾਈ ਦੇ ਕੇ ।ਅਜੋਕੇ ਸਮਾਜ ਵਿੱਚ ਮਦਦ ਦੀ ਬਹੁਤ ਲੋੜ ਹੈ। ਜਿਵੇਂ ਜਿਹੜੇ ਬੱਚੇ ਅਨਾਥ ਹੁੰਦੇ ਹਨ, ਜਿਨ੍ਹਾਂ ਦੇ ਮਾਤਾ ਪਿਤਾ ਛੱਡ ਕੇ ਚਲੇ ਜਾਂਦੇ ਹਨ ।ਉਨ੍ਹਾਂ ਨੂੰ ਅਜੋਕੇ ਸਮੇਂ ਵਿੱਚ ਮਦਦ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ । ਜਿਵੇਂ ਉਨ੍ਹਾਂ ਨੂੰ ਗੋਦ ਲੈ ਕੇ , ਉਨ੍ਹਾਂ ਨੂੰ ਇੱਕ ਘਰ ਪਰਿਵਾਰ ਦੇ ਸਕਦੇ ਹਾਂ । ਜਿਵੇਂ ਰਸਤੇ ਵਿੱਚ ਕੋਈ ਕਾਰ ਜਾਂ ਸਕੂਟਰ ਬੱਸ ਆਦਿ ਦੀ ਦੁਰਘਟਨਾ ਹੋ ਜਾਂਦੀ ਹੈ , ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਸਹਾਇਤਾ ਕਰੀਏ , ਤਾਂ ਜੋ ਉਹ ਸਮੇਂ ਵਿੱਚ ਹਸਪਤਾਲ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਣ। ਕੁਝ ਬੇਸਹਾਰਾ ਬੁੜੇ ਬਜ਼ੁਰਗ ਵੀ ਹੁੰਦੇ ਹਨ, ਜਿਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਕੇ ਚਲੇ ਜਾਂਦੇ ਹਨ। ਤਾਂ ਸਾਡਾ ਫ਼ਰਜ਼ ਹੈ ਕਿ ਸਾਨੂੰ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਕਈ ਵਾਰ ਬਾੜ ਆਉਣ ਤੇ ਜਾਂ ਜ਼ਿਆਦਾ ਮੀਂਹ ਹੋਣ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਚੱਲ ਜਾਂਦਾ ਹੈ, ਜਿਵੇਂ ਜਿਨ੍ਹਾਂ ਦੇ ਝੌਂਪੜੀਆਂ ਹੁੰਦੀਆਂ ਹਨ। ਉਹ ਵਕਤ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ , ਤਾਂ ਸਾਡਾ ਫਰਜ਼ ਬਣਦਾ ਹੈ , ਕਿ ਸਾਨੂੰ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਖਾਣਾ ਕੱਪੜੇ ਆਦਿ ਦੀ ਸਹਾਇਤਾ ਕਰਨੀ ਚਾਹੀਦੀ ਹੈ , ਤਾਂ ਜੋ ਉਹ ਘਬਰਾਉਣ ਨਾ ਅਤੇ ਆਰਾਮ ਨਾਲ ਰਹਿ ਸਕਣ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕਿਸੇ ਕੋਲ ਏਨੀ ਵਿਹਲ ਹੀ ਨਹੀਂ ਹੁੰਦੀ , ਕਿ ਉਹ ਦੂਜਿਆਂ ਦੀ ਮਦਦ ਕਰ ਸਕਣ, ਕਿਉਂਕਿ ਉਹ ਆਪਣੀ ਜ਼ਿੰਦਗੀ ਨੂੰ ਇਹਨਾਂ ਉਲਝਾਈ ਰੱਖਦੇ ਹਨ ਕਿ, ਦੂਜਿਆਂ ਵੱਲ ਧਿਆਨ ਹੀ ਨਹੀਂ ਦਿੰਦੇ। ਜੋ ਕਿ ਚੰਗੀ ਗੱਲ ਨਹੀਂ ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਡੇ ਮਨ ਵਿੱਚ ਮਨੁੱਖੀ ਪਿਆਰ ਪੈਦਾ ਹੁੰਦਾ ਹੈ ਅਤੇ ਚਾਰੇ ਪਾਸੇ ਖੁਸ਼ੀਆਂ ਫੈਲਦੀਆਂ ਹਨ । ਇਸ ਲਈ ਜੇਕਰ ਕਿਸੇ ਨੂੰ ਵੀ ਕੋਈ ਵਿਅਕਤੀ ਮਦਦ ਲਈ ਨਜ਼ਰ ਆਉਂਦਾ ਹੈ ਤਾਂ ਤੁਹਾਡਾ ਫਰਜ਼ ਹੈ ਕਿ ਤੁਸੀਂ ਉਸ ਵਿਅਕਤੀ ਦੀ ਮਦਦ ਕਰੋ।
ਜੇਕਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ , ਤਾਂ ਉਹ ਸਾਡੀ ਫ਼ਸਲ ਫਾਊਂਡੇਸ਼ਨ ਦੀ ਸੰਸਥਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ । ਸਾਡੇ ਵੱਲੋਂ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ।
Comments
Post a Comment