FASAL FOUNDATION
FETAL ASSASSINATION
ਭਰੂਣ ਹੱਤਿਆ ਅਜਿਹੀ ਸਮਾਜਿਕ ਬੁਰਾਈ ਹੈ , ਜਿਹੜੀ ਸਾਡੇ ਸਮਾਜ ਨੂੰ ਦਿਨੋਂ ਦਿਨ ਘੁਣ ਵਾਂਗ ਖਾ ਰਹੀ ਹੈ , ਸਾਡੇ ਸਮਾਜ ਵਿੱਚ ਔਰਤਾਂ ਦੀ ਦਸ਼ਾ ਬਹੁਤ ਤਰਸਯੋਗ ਹੈ । ਸਾਡੇ ਸਮਾਜ ਵਿੱਚ ਔਰਤਾਂ ਨੂੰ ਬਹੁਤ ਹੀ ਨੀਵਾਂ ਦਰਜਾ ਦਿੱਤਾ ਜਾਂਦਾ ਹੈ । ਔਰਤਾਂ ਨੂੰ ਘਰ ਦੇ ਅੰਦਰ ਚਾਰਦੀਵਾਰੀ ਵਿੱਚ ਰੱਖਿਆ ਜਾਂਦਾ ਹੈ । ਗਰਭਵਤੀ ਮਾਂ ਦੀ ਕੁੱਖ ਵਿਚ ਵਿਕਸਤ ਹੋ ਰਿਹਾ ਬੱਚਾ ਜਦੋਂ ਅੱਠ ਹਫ਼ਤਿਆਂ ਦਾ ਹੁੰਦਾ ਹੈ, ਤਾਂ ਉਸ ਨੂੰ "ਭਰੂਣ "ਕਿਹਾ ਜਾਂਦਾ ਹੈ। ਇਸ ਸਮੇਂ ਉਸ ਦੇ ਸਾਰੇ ਅੰਗ ਅਰਥਾਤ ਲਿੰਗ ਵੀ ਪਛਾਣਿਆ ਜਾ ਸਕਦਾ ਹੈ। ਜਦੋਂ ਇਸ ਨੂੰ ਗਰਭਪਾਤ ਦੁਆਰਾ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ ‘ਭਰੂਣ-ਹੱਤਿਆ’ ਕਿਹਾ ਜਾਂਦਾ ਹੈ। ਪਰ ਅੱਜ ਸਾਡੇ ਦੇਸ ਵਿਚ ਸਿਰਫ਼ ਮਾਦਾ ਭਰੂਣ-ਹੱਤਿਆ ਹੀ ਰਹੀ ਹੈ। ਭਾਵ ਜੇਕਰ ਪੇਟ ਵਿਚ ਪਲਣ ਵਾਲਾ ਬੱਚਾ ਮਾਦਾ (ਲੜਕੀ) ਹੈ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। : ਅਜ ਵੀ ਔਰਤ ਉੱਤੇ ਤਸ਼ੱਦਦ ਵਧ ਰਿਹਾ ਹੈ। ਜਿਵੇਂ ਕਤਲ, ਬਲਾਤਕਾਰ, ਸਾੜ ਦੇਣਾ, ਵੇਸਵਾਪਣ, ਦਾਜ ਦੀ ਬਲੀ, ਤਲਾਕ, ਭਰੂਣ-ਹੱਤਿਆ ਤਾਂ ਆਮ ਜਿਹੀਆਂ ਗੱਲਾਂ ਹੋ ਗਈਆਂ ਹਨ। ਇਸ ਲਈ ਔਰਤ ਜਾਣਦੀ ਹੈ ਕਿ ਇਕ ਹੋਰ ਬੇਵਸ ਔਰਤ ਦਾ ਇਸ ਸੰਸਾਰ ਉੱਤੇ ਨਾ ਆਉਣਾ ਹੀ ਚੰਗਾ ਹੈ, ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਅਜਿਹਾ ਕੁਕਰਮ ਕਰ ਬੈਠਦੀ ਹੈ। ਕਿਉਂਕਿ ਔਰਤ ਕਿਸੇ ਵੀ ਉਮਰ ਵਿਚ, ਕਿਸੇ ਵੀ ਥਾਂ ‘ਤੇ ਕਿਸੇ ਵੀ ਹਾਲਤ ਵਿਚ ਸੁਰੱਖਿਅਤ ਨਹੀਂ ਹੈ।ਇੱਕ ਸ਼ੋਅ ਦੇ ਦੌਰਾਨ ਭਰੂਣ ਹੱਤਿਆ ਬਾਰੇ ਸਭ ਕੁਝ ਦਰਸਾਇਆ ਗਿਆ ਹੈ ,ਜਿਸ ਦਾ ਨਾਂ ਸੱਤਿਆਮੇਵ ਜਯਤੇ ਹੈ।
ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਂਝੇ ਸਮਾਜਿਕ ਸਹਿਯੋਗ ਅਤੇ ਯਤਨਾਂ ਦੀ ਲੋੜ ਹੈ ।ਜੇਕਰ ਤੁਹਾਨੂੰ ਕੋਈ ਇਹੋ ਜਿਹੀ ਹਾਲਤ ਵਿੱਚ ਕੋਈ ਦਿਖਦਾ ਹੈ ਜਾਂ ਫਿਰ ਕੁਝ ਗ਼ਲਤ ਹੋ ਰਿਹਾ ਤਾਂ ਉਹ ਸਾਡੀ ਵੈੱਬਸਾਈਟ ਤੇ ਸੰਪਰਕ ਕਰ ਸਕਦੇ ਹਨ ਫਾਊਂਡੇਸ਼ਨ ਵੱਲੋਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ ।
www.fasal foundation.com
( ਗੁਰੂ ਨਾਨਕ ਦੇਵ ਜੀ ਦੁਆਰਾ ਬਾਣੀ ਵਿੱਚ ਵੀ ਦਰਸਾਇਆ ਗਿਆ ਹੈ “ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ” ॥ ਔਰਤ ਨੂੰ ਨਿੰਦਣਾ ਨਹੀਂ ਚਾਹੀਦਾ ਕਿਉਂਕਿ ਉਸ ਤੋਂ ਰਾਜੇ, ਮਹਾਰਾਜੇ ਜਨਮ ਲੈਂਦੇ ਹਨ। ਉਪਰੋਕਤ ਸ਼ਬਦ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰੇ ਗਏ ਹਨ, ਜਿਨ੍ਹਾਂ ਦਾ ਭਾਵ ਹੈ ਕਿ ਜਿਸ ਇਸਤਰੀ ਨੇ ਰਾਜਿਆਂ, ਯੋਧਿਆਂ, ਸੰਤਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ ਹੈ ਉਸ ਨੂੰ ਕਿਉਂ ਅਪਮਾਣਿਤ ਕੀਤਾ ਜਾਂਦਾ ਹੈ। ਗੌਰਤਲਬ ਹੈ ਕਿ ਗੁਰੂ ਸਾਹਿਬ ਪਹਿਲੇ ਅਵਤਾਰੀ ਪੁਰਸ਼ ਸਨ ਜਿਨ੍ਹਾਂ ਨੇ ਇਸਤਰੀ ਆਜ਼ਾਦੀ ਲਈ ਕ੍ਰਾਂਤੀਕਾਰੀ ਆਵਾਜ਼ ਉਠਾਈ । ਜੇਕਰ ਤੁਹਾਨੂੰ ਕੋਈ ਇਹੋ ਜਿਹੀ ਹਾਲਤ ਵਿੱਚ ਕੋਈ ਦਿਖਦਾ ਹੈ ਜਾਂ ਫਿਰ ਕੁਝ ਗ਼ਲਤ ਹੋ )

https://www.instagram.com/fasalfoundation
Comments
Post a Comment