Skip to main content

An Apporach To Save Water, Save Earth By FASAL FOUNDATION

                

                                  FASAL FOUNDATION

                            "SAVE WATER"                                

ਪਾਣੀ ਕੁਦਰਤ ਦੀ ਮਨੁੱਖ ਜਾਤੀ ਨੂੰ ਇੱਕ ਵਡਮੁੱਲੀ ਦਾਤ ਹੈ । ਪਾਣੀ ਇੱਕ ਬਹੁਤ ਮਹੱਤਵਪੂਰਨ ਤੱਤ ਹੈ , ਜੋ ਧਰਤੀ ਦੇ ਜੀਵਨ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੈ । ਪਾਣੀ ਸਾਡੀ ਜ਼ਿੰਦਗੀ ਹੈ ! ਜੇ ਪਾਣੀ ਨਹੀਂ ਹੈਂ , ਤਾਂ ਕੋਈ ਜ਼ਿੰਦਗੀ ਨਹੀਂ ਹੋਵੇਗੀ ।ਧਰਤੀ ਤੇ ਪਾਣੀ ਤਰਲ , ਵਾਸਪ ਤੇ ਬਰਫ ਦੇ ਰੂਪ ਵਿੱਚ ਮਿਲਦਾ ਹੈ । ਇਹ ਪਾਣੀ ਸਥਿਰ ਨਹੀਂ ਸਗੋਂ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ । ਇਸ ਨੂੰ  ਜਲੀ- ਚੱਕਰ ਕਿਹਾ ਜਾਂਦਾ ਹੈ । ਸੂਰਜ ਦੀ ਗਰਮੀ ਨਾਲ ਮਹਾਂਸਾਗਰਾਂ ਦਾ ਪਾਣੀ ਗਰਮ ਹੋ ਕੇ ਵਾਸ਼ਪੀਕਰਨ ਰਾਹੀਂ ਬੱਦਲ  ਬਣਾਉਂਦਾ ਹੈ , ਬੱਦਲ ਵਰਖਾ ਕਰਦੇ ਹਨ : ਵਰਖਾ ਦਾ ਪਾਣੀ ਨਦੀਆਂ , ਝੀਲਾਂ , ਤਲਾਬਾਂ ਵਿੱਚ ਭਰਿਆ ਹੋਇਆ ਫਿਰ ਮਹਾਂਸਾਗਰਾਂ ਤੱਕ ਪਹੁੰਚਦਾ ਹੈ ।


 ਇਹ ਚੱਕਰ ਹੀ ਸ਼ੁੱਧ ਪਾਣੀ ਦਾ ਸਰੋਤ ਹੈ । ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਪਾਣੀ ਦੀ ਲੋੜ ਪੀਣ ਵਾਸਤੇ , ਖਾਣਾ ਪਕਾਉਣ ਵਾਸਤੇ , ਕੱਪੜੇ ਧੋਣ ਵਾਸਤੇ , ਸਾਫ ਸਫਾਈ ਆਦਿ ਵਰਗੇ ਕੰਮਾਂ ਵਿੱਚ ਪੈਂਦੀ ਹੈ ।ਪਾਣੀ ਦੀ ਵਰਤੋਂ ਕਿਸਾਨਾਂ ਦੁਆਰਾ ਫ਼ਸਲਾਂ , ਫਲਾਂ ਅਤੇ ਸਬਜ਼ੀਆਂ ਉਗਾਉਣ ਲਈ ਵੀ ਹੁੰਦੀ ਹੈ । ਅੱਜ ਦੀ ਖੇਤੀਬਾੜੀ ਸਿੰਚਾਈ ਤੇ ਨਿਰਭਰ ਕਰਦੀ ਹੈ। ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਨਿਸ਼ਚਿਤ ਸਮੇਂ ਤੋਂ ਬਾਅਦ ਪਾਣੀ ਦੀ ਮੰਗ ਕਰਦੀਆਂ ਹਨ । ਫ਼ਸਲਾਂ ਤੋਂ ਬਿਨਾਂ ਡੇਅਰੀ ਧੰਦਾ , ਮੱਛੀ ਪਾਲਣ , ਸੂਰ ਪਾਲਣ ਆਦਿ ਪਾਣੀ ਦੀ ਵਰਤੋਂ ਤੋਂ ਬਿਨਾਂ ਅਸਫਲ ਹੈ। ਪਾਣੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ । ਡੈਮਾਂ ਵਿਚਲੇ ਪਾਣੀ ਤੋਂ ਪੈਦਾ ਹੋਈ ਬਿਜਲੀ ਵਪਾਰਕ ਅਤੇ ਘਰੇਲੂ ਕੰਮਾਂ ਲਈ ਵਰਤੀ ਜਾਂਦੀ ਹੈ । 

ਸਮੁੰਦਰੀ ਜਹਾਜ਼ਾਂ, ਕਿਸ਼ਤੀ ਆਦਿ ਆਵਾਜਾਈ ਦੇ ਲਾਭਦਾਇਕ ਸਾਧਨਾਂ ਵਿੱਚੋਂ ਇੱਕ ਹਨ , ਜਿਨ੍ਹਾਂ ਦੀ ਹੋਂਦ ਜਲ ਦੇ ਸਰੋਤਾਂ ਤੋਂ ਬਗੈਰ ਮੁਮਕਿਨ ਨਹੀਂ । ਇਹ ਬਹੁਤ ਸਾਰੇ ਸਮੁੰਦਰੀ ਜਾਨਵਰਾਂ ਅਤੇ ਮੱਛੀਆਂ ਲਈ ਜੀਵਨ ਦਾ ਮੁੱਖ ਸਰੋਤ ਹੈ । ਸਾਨੂੰ ਪਾਣੀ ਦੀ ਦੁਰਵਰਤੋਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਭਾਰਤ ਦੇ ਬਹੁਤ ਸਾਰੇ ਖੇਤਰ ਪਾਣੀ ਦੀ ਘਾਟ ਤੋਂ ਪੀੜਤ ਹਨ ।ਉਨ੍ਹਾਂ ਲੋਕਾਂ ਨੂੰ ਆਪਣੇ ਰੋਜ਼ਾਨਾਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਪਾਣੀ ਲਿਆਉਣ ਲਈ ਲੰਮੀ ਦੂਰੀ ਦੀ ਯਾਤਰਾ ਤੈਅ ਕਰਨੀ ਪੈਂਦੀ ਹੈ ।ਸਾਨੂੰ ਪਾਣੀ ਦੀ ਬਰਬਾਦੀ ਕਰਕੇ ਬਗੈਰ ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨੀ ਚਾਹੀਦੀ ਹੈ । ਜਲ ਸੋਮਿਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਕੂੜਾ ਕਰਕਟ ਨਦੀਆਂ ਵਿੱਚ ਸੁੱਟਣ , ਨਦੀ ਦੇ ਪਾਣੀ ਵਿੱਚ ਕੱਪੜੇ ਧੋਣ ਅਤੇ ਨਹਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।ਸੀਵਰੇਜ ਅਤੇ ਫੈਕਟਰੀਆਂ ਤੋਂ ਨਿਕਲਣ ਵਾਲੇ ਗੰਦੇ ਅਤੇ ਰਸਾਇਣਕ ਪਾਣੀ ਨੂੰ ਯੋਗ ਤਰੀਕੇ ਨਾਲ ਸ਼ੁੱਧ ਕਰਕੇ ਹੀ  ਦਰਿਆ ਵਿੱਚ ਸੁੱਟਿਆ ਜਾਣਾ   ਚਾਹੀਦਾ ਹੈ । 

ਸਾਨੂੰ ਮੀਂਹ ਦੇ ਪਾਣੀ ਦੀ ਸੰਭਾਲ , ਘਰਾਂ ਵਿੱਚ ਪਾਣੀ ਵਰਤਣ ਵੇਲੇ ਸੰਕੋਚ ਤੋਂ ਕੰਮ ਲੈਣਾ ਆਦਿ ਤਰੀਕਿਆਂ ਦੁਆਰਾ ਪਾਣੀ ਦੀ ਸੰਭਾਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ । ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਜਿੱਥੇ ਦਿਨੋਂ- ਦਿਨ ਨੀਵਾਂ ਹੋਈ ਜਾ ਰਿਹਾ ਹੈ ,ਉੱਥੇ ਜਿਹੜਾ ਪਾਣੀ ਉਪਲੱਬਧ  ਹੈ , ਉਹ ਵੀਂ ਪ੍ਰਦੂਸ਼ਿਤ । ਸਾਡੇ ਅੱਜ ਨੂੰ ਬਿਹਤਰ ਬਣਾਉਣ ਲਈ ਅਤੇ ਭਵਿੱਖ ਵਿੱਚ ਪਾਣੀ ਦੀ ਕਮੀ ਨਾਲ ਸੰਬੰਧਿਤ  ਸਮੱਸਿਆਵਾਂ ਤੋਂ ਬਚਣ ਲਈ , ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ । ਵਿਸ਼ਵ ਭਰ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ । ਇਸ ਸਮੇਂ ਸੰਸਾਰ ਦੀ ਅੱਧੀ ਜਨਸੰਖਿਆ ਪਾਣੀ ਦੀ ਘਾਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮਨੁੱਖ ਪਾਣੀ ਦੀ ਵਰਤੋਂ ਘੱਟ ਤੇ ਦੁਰਵਰਤੋਂ ਵੱਧ ਕਰ ਰਿਹਾ ਹੈ । ਨਦੀਆਂ ਆਦਿ ਦਾ ਪਾਣੀ ਦੂਸ਼ਿਤ ਹੋ ਜਾਂਦਾ ਹੈ ਜਿਹੜਾ ਕਿ ਨਾ ਤਾਂ ਪੀਣ ਯੋਗ ਹੈ ਤੇ ਨਾ ਹੀ ਖੇਤੀ ਲਈ  ਤੇ ਨਾ ਹੀ ਕਿਸੇ ਵਰਤੋਂ ਵਿੱਚ ਆਉਣ ਯੋਗ ਹੈ । ਸੰਸਾਰ ਦਾ ਜਲ- ਚੱਕਰ ਵੀ ਟੁੱਟ ਗਿਆ ਹੈ । ਇਸ ਲਈ ਅੱਜ ਸਾਫ ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਕਿਉਂਕਿ "ਪਹਿਲਾ ਪਾਣੀ  ਜੀਉਂ ਹੈ  ਜਿਤੁ   ਹਰਿਆ ਸਭ ਕੋਇ ॥ਫਸਲ ਫਾਊਂਡੇਸ਼ਨ ਦੀ ਮਦਦ ਨਾਲ ਪਾਣੀ ਨੂੰ ਬਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਵੱਖ ਵੱਖ ਸਮੇਂ ਤੇ ਵੱਖ ਵੱਖ ਜਗ੍ਹਾ ਤੇ ਕੈਂਪ ਲਗਾਏ ਜਾ ਰਹੇ ਹਨ । ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ । ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ,  ਕਿਉਂਕਿ "ਪਾਣੀ ਹੈ ਤਾਂ ਜੀਵਨ ਹੈ "॥

                                          www.fasalfoundation.com




                                  https://www.facebook.com/fasalfoundation





                   https://www.instagram.com/fasalfoundation 

Comments

Popular posts from this blog

State of Human Capital in India

State of Human Capital in India What is human capital? Well, we have a fair idea of what human capital formation is and how it advances. It advances through education, health, migration, job training, and information. Further, we will learn in detail about what is human capital and the State of Human Capital in India. What is Human Capital State in India? India realized the significance of human capital in financial development in its early stages. The Seventh Five Year Plan says,  ‘Human Resource improvement has essentially to be appointed a key part in any development technique, especially in a nation with such a grand population’.  The reason for this action plan being: Higher Productivity of Physical Capital : Human capital boosts the productivity of physical capital as skillful and professional operative can understand and function the machines or guidelines efficiently than untrained operative.  This boosted productivity paves a way to economic growth...

Clean India

Clean India  Clean India is the need of the hour. Garbage and wastes are serious threats facing the nation. It certainly destroys the aesthetic beauty of our country. Furthermore, several diseases can result from it. Many Indians fall ill due to improper waste disposal. Therefore, this article discusses the topic of clean India in detail. How to Clean India? People can make India clean in a number of ways. First of all, carrying a small poly-bag is a must. Most noteworthy, a recycled paper bag is the best. Indians must certainly use it to throw trash in dustbins. Indians probably throw trash on the street because they dislike carrying it. However, a recycled paper bag makes it easier to carry waste. Hence, Indians can carry this bag to the dustbin for waste disposal. Segregating wastes is also very important. It is something which many Indians ignore. Most noteworthy, the segregation of waste at home should be in 3 separate bins. These 3 bins are Biodegradable, ...

Noise Pollution

Noise Pollution  Noise Pollution:  Noise pollution is a form of pollution which has become very deadly nowadays. This pollution is increasing only and creates an unsafe environment. Noise pollution is when the level of noise increases more than the normal level. When the amount of noise exceeds, it becomes dangerous for living beings. Moreover, these unpleasant sounds cause several disturbances and create an imbalance in the environment. In other words, high volume noises are abnormal. As the world is advancing at a rapid rate, so is noise pollution. Technology has made things easier for people by creating appliances and devices for almost everything. You want to mix or grind something? It can be done with a mixer and blender. You are feeling hot? Simply turn on the AC or cooler. Do you want entertainment at home? You can watch television or play music. However, people don’t realize this comfort comes with harmful effects too. All the mentioned appliances contr...